ਆਮ ਆਦਮੀ ਪਾਰਟੀ ਦਾ ਦੋਖੀ ਕੋਣ ? – ਪ੍ਰੋ. ਕਿਰਤੀਪਾਲ ਸਿੰਘ

ਆਮ ਆਦਮੀ ਪਾਰਟੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿੱਚ ਸਾਫ ਅਕਸ ਨਾਲ ਉੱਤਰੀ ਸੀ, ਲੋਕ ਪੱਖੀ ਹੋਣ ਦੇ ਨਾਲ ਲੋਕ ਪੱਖੀ ਵਾਧੇ ਵੀ ਕੀਤੇ ਗਏ ਸਨ ।ਪਰ ਪੰਜਾਬ ਦੇ ਲੋਕਾ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਨਾ ਕਰ ਪੰਜਾਬ ਦੀ ਸੱਤਾ ਕਾਗਰਸ ਦੇ ਹੱਥ ਦਿੱਤੀ।ਜਿਥੇ ਆਮ ਆਦਮੀ ਪਾਰਟੀ ਦੀ ਸਮੁੱਚੀ ਲਿਡਰਸ਼ਿਪ ਨੂੰ ਹਾਰ ਅਤੇ ਬੇਯਕੀਨੀ ਦਾ ਮੰਥਨ ਕਰਨਾ ਉਦੋ ਵੀ ਜਰੂਰੀ ਸੀ ਅਤੇ ਅੱਜ ਵੀ ਉਨਾ ਹੀ ਜਰੂਰੀ ਹੈ।ਪਰ ਸੱਚ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਵਿੱਚ ਲੰਮੇ ਸਮੇ ਤੋ ਆਪਸੀ ਕਲੇਸ਼ ਚੱਲਦੇ ਆ ਰਹੇ ਹਨ ।ਜਿੱਥੇ ਆਪ ਸਮੁੱਚੀ ਲਿਡਰਸ਼ਿਪ ਨੂੰ ਸੋਚਣਾ ਇਹ ਚਾਹੀਦਾ ਹੈ ਕਿ ਉਹ ਪੰਜਾਬ ਦੇ ਭਖਦੇ ਮੁੱਦਿਆਂ ਦੀ ਗੱਲ ਕਰੇ ਉਥੇ ਆਪ ਦਾ ਜੱਥਕਬੰਦੀ ਢਾਚਾ ਢਿਹੰਦਾ ਅਤੇ ਉਲਝਦਾ ਨਜਰ ਆ ਰਿਹਾ ਹੈ। ਆਪ ਵਿੱਚ ਚੱਲ ਰਹੇ ਆਪਸੀ ਕਲੇਸ਼ ਕਈ ਸਵਾਲ ਪਿੱਛੇ ਛੱਡ ਰਿਹਾ ਹੈ, ਜਿਹਨਾ ਦੇ ਕੁਝ ਸੋਭਾਵਿਕ ਜਵਾਬ ਤਰਾਸ਼ਣ ਦਾ ਯਤਨ ਕੀਤਾ ਹੈ ਅਤੇ ਇਹ ਯਕੀਨੀ ਰੂਪ ਵਿੱਚ ਆਉਣ ਵਾਲੇ ਸਮੇ ਵਿੱਚ ਅਨੁਕੂਲ ਹੋਣਗੇ।

2018_6$largeimg18_Monday_2018_011053662
ਸ: ਸੁਖਪਾਲ ਸਿੰਘ ਖਿਹਰਾ ਦੀ ਫਾਇਲ ਫੋਟੋ |

ਕੀ ਖਿਹਰਾ ਨੂੰ ਡਾ. ਬਲਬੀਰ ਉਪਰ ਸਵਾਲ ਚੁੱਕਣ ਦੀ ਮਿਲੀ ਸਜਾ?

ਜਿੱਥੇ ਆਮ ਆਦਮੀ ਪਾਰਟੀ ਪੰਜਾਬ ਖੁਦ ਮੁਖਿਤਆਰ, ਲੋਕਤੰਤਰਕ ਢੰਗ ਨਾਲ ਕੰਮ ਕਰਨ ਦਾ ਦਾਵਾ ਕਰਦੀ ਹੈ ਉਥੇ ਹੀ ਖਿਹਰਾ ਨੂੰ ਵਿਰੋਧੀ ਧਿਰ ਦੇ ਨੇਤਾ ਤੋ ਹਟੋਣਾ ਆਪ ਵਿੱਚ ਲਗਾਤਾਰ ਚੱਲ ਰਹੀ ਕੇਦਰੀਵਾਦ ਸਿਆਸਤ ਅਤੇ ਤਾਹਨਾਸ਼ਾਹ ਰਵੀਏ ਨੂੰ ਫਿਰ ਜੱਗਜਾਹਰ ਕੀਤਾ ਹੈ।ਟਾਇਮਸ ਔਫ ਇੰਡੀਆ ਵਿੱਚ ਛਪੇ ਇਕ ਬਿਆਨ ਵਿੱਚ ਡਾ. ਬਲਬੀਰ ਸਿੰਘ ਨੇ ਇਹ ਸਾਫ ਕੀਤਾ ਹੈ ਕਿ ਖਿਹਰਾ ਦੇ ਕੰਮ ਕਰਨ ਦੇ ਢੰਗ ਨੂੰ ਆਪ ਦੇ ਕਈ ਵਿਧਾਇਕ ਅਤੇ ਪਾਰਟੀ ਵਰਕਰ ਨਾ ਪਸੰਦ ਕਰਦੇ ਸਨ ਅਤੇ ਇਸ ਦੇ ਨਾਲ ਹੀ ਖਿਹਰਾ ਦੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ਼੍ਰੀ ਸਿਮਰਜੀਤ ਸਿੰਘ ਬੈਸ ਨਾਲ ਜਨਤਕ ਥਾਵਾ ਤੇ ਸਟੇਜ ਸਾਝੀ ਕਰਦੇ ਸਨ, ਜਿਸ ਕਰਕੇ ਪਾਰਟੀ ਨੂੰ ਨੁਕਾਨ ਹੋ ਰਿਹਾ ਸੀ ਅਤੇ ਹੋਰ ਦੇਰ ਨਾ ਲਗਾਉਦੇ ਹੋਏ ਉਹਨਾ ਨੂੰ ਵਿਰੋਧੀ ਧਿਰ ਦੇ ਅਹੁੌਦੇ ਤੋ ਬਦਲਿਆ ਗਿਆ ਹੈ ਜਿਸ ਦਾ ਉਹ ਸਵਾਗਤ ਕਰਦੇ ਹਨ। ਇਸ ਤੋ ਪਹਿਲਾ ਡਾ. ਬਲਬੀਰ ਨੇ ਖਹਿਰਾ ਉਪਰ ਪੈਸੇ ਲੈਣ ਦੇਣ ਦੇ ਇਲਜਾਮ ਲਗਾਏ ਸਨ, ਜਿਸ ਕਰਕੇ ਕੁਝ ਸਮੇ ਤੋ ਖਹਿਰਾ ਜੀ ਅਤੇ ਡਾ. ਬਲਬੀਰ ਵਿੱਚ ਖਿਚੋਤਾਣ ਚੱਲ ਰਹੀ ਸੀ।ਇਸ ਤੇਜੀ ਨਾਲ ਬਦਲੇ ਘਟਨਾਕ੍ਰਮ ਨੇ ਅੱਜ ਆਪ ਪੰਜਾਬ ਵਿੱਚ ਪਿਛਲੇ ਦਰਵਾਜੇ ਰਾਹੀ ਚੱਲ ਰਹੀ ਕੇਦਰੀਵਾਦ ਸਿਆਸਤ ਦਾ ਪਰਦਾਫਾਸ਼ ਕੀਤਾ ਹੈ ਜਿਸ ਦੇ ਨਤੀਜੇ ਆਉਣ ਵਾਲੇ ਸਮੇ ਵਿੱਚ ਦਿਖਾਣਗੇ ।

ਕੀ ਖਿਹਰਾ ਤੀਜੀ ਧਿਰ ਦੀ ਆਗਵਾਈ ਕਰ ਰਹੇ ਹਨ ਜਾ ਇਹ ਪਾਰਟੀ ਨੂੰ ਮਜਬੂਤ ਕਰਨ ਦਾ ਯਤਨ ਹੈ ?

ਆਮ ਆਦਮੀ ਪਾਰਟੀ ਵਿੱਚ ਚੱਲ ਰਹੇ ਖਿਚੋ ਤਾਣ ਅਤੇ ਆਪਸੀ ਕਲੇਸ਼ ਵਿੱਚ ਨਵਾ ਮੌੜ ੳਦੋ ਆਇਆ ਜਦੋ ਕੱਲ 29.07.2018 ਨੂੰ ਖਿਹਰਾ ਨੇ ਆਪਣੀ ਹੁਸ਼ਿਆਰਪੁਰ ਫੇਰੀ ਰੱਦ ਕਰ ਦਿੱਲੀ ਵਿੱਚ ਬੁਲਾਈ ਮੀਟਿੰਗ ਵਿੱਚ ਜਾਣ ਦਾ ਫੈਸਲਾ ਲਿਆ। ਗੋਰ ਤਲਬ ਹੈ ਕਿ ਜਦੋ ਖਿਹਰਾ ਨੂੰ ਵਿਰੋਧੀ ਧਿਰ ਦੇ ਨੇਤਾ ਵੱਜੋ ਹਟਇਆਂ ਗਿਆ ਤਾ ੳਹੁਨਾਂ ਨੇ ਉਸ ਤੋ ਅਗਲੇ ਦਿਨ ਤੋ ਆਮ ਲੋਕਾ, ਵਲੰਟਿਅਰ ਵਿੱਚ ਵਿਚਰ ਰਹੇ ਹਨ। ਇਹ ਸਮਾਂ ਆਮ ਲੋਕਾ ਦੀ ਹਮਿਾਈਤੀ ਅਤੇ ਹਮਦਰਦੀ ਹਾਸਲ ਕਰਨ ਦਾ ਹੈ ਜਿਸ ਨੂੰ ਖਿਹਰਾ ਗਵੋਣਾ ਨਹੀ ਚਾਹੁੰਦੇ। ਇਹ ਇਸ ਤੋ ਵੀ ਅਣਦਾਜਾ ਲਗਾਇਆ ਜਾ ਸਕਦਾ ਹੈ ਕਿ ਖਿਹਰਾ ਦੀ ਹੁਸ਼ਿਆਰਪੁਰ ਫੇਰੀ ਬੇ-ਸ਼ੱਕ ਰੱਦ ਹੋ ਗਈ ਸੀ ਪਰ ਉਹ ਆਪਣਾ ਸੰਦੇਸ਼ ਅਤੇ ਵਾਰਤਾ ਵਿੱਚ ਕੋਈ ਕਸਰ ਨਾ ਛੱਡਦੇ ਹੋਏ ਆਪ ਆਹੁਦੇਦਾਰ, ਵਲੰਟਿਅਰਾਂ ਨਾਲ ਵਿਡੀਉ ਕਾਨਫ੍ਰੈਂਸ ਦੁਆਰਾ ਵਾਰਤਾ ਕੀਤੀ ਜਿਸ ਵਿੱਚ ਉਹਨਾ ਨੇ ਮੌਜੂਦ ਸਾਰੇ ਮੌਜੂਦ ਹਮਾਇਤੀਆਂ ਨੂੰ 2 ਅਗਸਤ 2018 ਨੂੰ ਬਠਿੰਡੇ ਆਉਣ ਦੀ ਅਪੀਲ ਵੀ ਕੀਤੀ। ਖਿਹਰਾ ਦੀ 2 ਅਗਸਤ 2018 ਦੀ ਬਠਿੰਡਾ ਮੀਟਿੰਗ ਮਿਹਜ ਇਕ ਸ਼ਕਤੀ ਪ੍ਰਦਰਸ਼ਨ ਹੀ ਰਹੇਗੀ ਅਤੇ ਉਹ ਇਸ ਸ਼ਕਤੀ ਪ੍ਰਦਰਸ਼ਨ ਤੋ ਪਾਰਟੀ ਹਾਈ ਕਮਾਂਡ ਤੇ ਆਪਣਾ ਦਬ-ਦਬਾ ਬਣਾਉਣਾ ਚਾਹੁੰਦੇ ਹਨ । ਜਿਸ ਨਾਲ ਪਾਰਟੀ ਹਾਈਕਮਾਂਡ ਨੂੰ ਇਹ ਸਾਫ ਸੰਦੇਸ਼ ਜਾਵੇ ਕਿ ਉਹਨਾ ਦਾ ਖਿਹਰਾ ਨੂੰ ਵਿਰੋਧੀ ਧਿਰ ਦੇ ਆਹੁਦੇ ਤੋ ਹਟਾੳਣ ਦਾ ਫੈਸਲਾ ਗਲਤ ਅਤੇ ਗੈਰ-ਲੋਕਤੰਤਰਿਕ ਹੈ। ਖਿਹਰਾ ਦਾ ਇਹ ਅੜਬ ਵਤੀਰਾ ਮਡੀਆ ਵਿੱਚ ਚਰਚਾ ਦਾ ਵਿਸ਼ਾ ਜਰੂਰ ਬਣਇਆਂ ਹੋਇਆ ਹੈ ਅਤੇ ਕੀਤੇ ਨਾ ਕੀਤੇ ਇਹ ਵੀ ਵਿਚਾਰਿਆ ਜਾ ਰਿਹਾ ਹੈ ਕਿ ਖਿਹਰਾ ਜਲਦ ਕੋਈ ਵੱਡਾ ਐਲਾਨ ਕਰ ਪਾਰਟੀ ਨੂੰ ਛੱਡ ਸਕਦੇ ਹਨ, ਜੋ ਆਪ ਲਈ ਹੁਣ ਤੱਕ ਦਾ ਬਹੁਤ ਵੱਡਾ ਤੁਫਾਨ ਹੋਵੇਗਾ। ਇਹ ਅਟਕਲਾ ਸਿਰਫ ਖਬਰਾ ਦਾ ਬਜਾਰ ਗਰਮ ਕਰ ਰਹੀਆਂ ਹਨ, ਪਰ ਫਿਲਹਾਲ ਖਿਹਰਾ ਜਾ ਉਹਨਾਂ ਦੇ ਹਿਮਾਇਤੀਆਂ ਪਾਰਟੀ ਨਾਲ ਬਣੇ ਰਹਿਣਗੇ ਅਤੇ ਪਾਰਟੀ ਵਿੱਚ ਰਿਹ ਕਿ ਪਾਰਟੀ ਦੇ ਢਾਚੇ ਨੂੰ ਮਜਬੂਤ ਕਰਨ ਦਾ ਯਤਨ ਕਰਨ ਦੇ ਉਪਰਾਲੇ ਕਰਨਗੇ। ਇਹ ਉਪਰਾਲੇ ਪਾਰਟੀ ਦੀ ਅੰਦਰੂਨੀ ਜਮਹੂਰਿਅਤ ਨੂੰ ਹੋਰ ਮਜਬੂਤ ਅਤੇ ਸਹੀ ਢੰਗ ਨਾਲ ਸੰਚਾਲਿਤ ਕਰਨ ਵਿੱਚ ਮਦਦ ਕਰ ਸਕਦੇ ਹਨ।

ਕੀ ਆਪ ਦਾ ਦਲਿਤ ਕਾਰਡ ਖੇਡਣਾ ਖਿਹਰਾ ਨੂੰ ਬਦਲਣ ਦੀ ਸਹੀ ਦਲੀਲ ਹੈ?

ਸ਼੍ਰੀ ਮਨੀਸ਼ ਸੀਸੋਦੀਆ (ਪੰਜਾਬ ਮਾਮਲਿਆ ਦੇ ਪ੍ਰਧਾਨ) ਵਿੱਲੋ ਲਗਾਤਾਰ ਇਸ ਗੱਲ ਦਾ ਯਕੀਨ ਦਵਾਇਆ ਜਾ ਰਿਹਾ ਹੈ ਕਿ ਆਪ ਦਲਿਤ, ਪਿਛੜੇ ਵਰਗ ਦੀ ਅਵਾਜ ਬੁਲੰਦ ਕਰਨ ਲਈ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਨੂੰ ਬਦਲਿਆ ਗਿਆ ਹੈ ਜੋ ਕਿ ਬੇਤੁਕ ਨਜਰ ਆ ਰਹੀ ਹੈ ਕਿਉ ਕਿ ਆਪ ਪੰਜਾਬ ਵਿੱਚ ਚੋਣਾ ਤੋ 1.5 ਸਾਲ ਬਆਦ ਅਚਾਨਕ ਵਿਰੋਧੀ ਧਿਰ ਦੇ ਨੇਤਾ ਨੂੰ ਟਵੀਟ ਕਰਕੇ ਬਦਲ ਦੇਣਾ ਨਾ ਕੀ ਅਚਨਚੇਤ ਵਿੱਚ ਹੋਈ ਗੈਰ-ਲੋਕਤੰਤਰਿਕ ਕਾਰਵਾਈ ਹੈ। ਇਸ ਦੇ ਨਾਲ ਆਪ ਪੰਜਾਬ ਦੀ ਖੁਦ ਮੁਖਤਿਆਰੀ ਦੇ ਦਾਵੇ ਵੀ ਫੋਕੇ ਨਜਰ ਆ ਰਹੇ ਹਨ। ਮਿਤੀ: 29.07.2018 ਰਾਤ ਨੂੰ ਸ਼੍ਰੀ ਮਨੀਸ਼ ਸੀਸੋਦੀਆ ਜੀ ਦੇ ਘਰ ਹੋਈ ਪੰਜਾਬ ਦੇ ਆਪ ਵਿਧਾਇਕਾ ਦੀ ਮੀਟਿੰਗ ਵੀ ਬੇਨਤੀਜਾ ਨਿੱਕਲੀ ਹੈ ਅਤੇ ਪਾਰਟੀ ਹਾਈ ਕਮਾਡ ਨੇ ਇਹ ਸਾਫ ਸੰਦੇਸ਼ ਦਿੱਤਾ ਹੈ ਕਿ ਨਾ ਤਾ ਉਹ ਆਪਣਾ ਫੈਸਲਾ ਬਦਲਣਗੇ ਅਤੇ ਨਾ ਹੀ ਉਹ ਖਹਿਰਾ ਦੀ 2 ਅਗਸਤ ਦੀ ਮੀਟਿੰਗ ਦਾ ਸਮਰਥਨ ਕਰਦੇ ਹਨ। ਇਹ ਫੈਸਲਾ ਆਪ ਵਿੱਚ ਆਉਣ ਵਾਲੇ ਸਮੇ ਵਿੱਚ ਕਲੇਸ਼ ਨੂੰ ਵਾਧਾ ਦੇਵੇਗਾਂ।

ਕੀ ਆਪ ਪੰਜਾਬ ਵੱਡੇ ਰਾਜਨੀਤਕ ਸੰਕਟ ਵੱਲ ਵੱਧ ਰਹੀ ਹੈ?

ਆਪ ਵਿੱਚ ਲਗਾਤਾਰ ਚੱਲ ਰਹੇ ਮਨਮਰਜੀਆ ਦੇ ਦੌਰ ਅਤੇ ਤਾਹਨਾਸ਼ਾਹ ਫੈਸਲਿਆ ਦੇ ਅਗਵਾਈ ਵਿੱਚ ਜਲਦ ਹੀ ਆਪ ਪੰਜਾਬ ਦੋ ਹੱਸਿਆ ਵਿੱਚ ਵੰਡੀ ਹੋਈ ਨਜਰ ਆਵੇਗੀ। ਇਹ ਉਹ ਦੋ ਧਿਰਾਂ ਹੋਣਗੀਆ, ਇਕ ਜੋ ਖੁਦ-ਮੁਖਤਿਆਰੀ ਲਈ ਪਾਰਟੀ ਵਿੱਚ ਰਿਹ ਕਿ ਯਤਨ ਕਰੇਗੀ ਅਤੇ ਦੂਜੀ ਧਿਰ ਉਹ ਹੋਵੇਗੀ ਜੋ ਦਿੱਲੀ ਦੇ ਹੁਕਮਾਂ ਅਨੁਸਾਰ ਕੰਮ ਕਰੇਗੀ । ਇਹ ਆਉਣ ਵਾਲੇ ਸਮੇ ਵਿੱਚ ਆਪ ਵਿੱਚ ਵੱਡੇ ਰਾਜਨੀਤਕ ਸੰਕਟ ਦਾ ਆਗਾਜ ਹੈ, ਜਿਸ ਦਾ ਪ੍ਰਣੀਨਾਮ ਪਾਰਟੀ ਨੂੰ 2019 ਦੀਆਂ ਚੋਣਾ ਵਿੱਚ ਭਗਤਣਾ ਪੈ ਸਕਦਾ ਹੈ।

ਕੀ ਖਿਹਰਾ ਆਮ ਆਦਮੀ ਪਾਰਟੀ ਦੇ 2022 ਵਿੱਚ ਮੁੱਖ ਮੰਤਰੀ ਦੇ ਦਾਵੇਦਾਰ ਹੋਣਗੇ?

ਮੁੱਖਮੰਤਰੀ ਦੇ ਦਾਵੇਦਾਰੀ ਦੇ ਡਰ ਤੋ ਆਪ ਹਾਈਕਮਾਡ ਨੇ ਖਹਿਰਾ ਨੂੰ ਉਹਨਾਂ ਦੇ ਆਹੁਦੇ ਤੋ ਹਟਾ ਦਿੱਤਾ ਹੈ, ਚਾਹੇ ਇਹ ਕਾਰਵਾਈ ਡ. ਬਲਬੀਰ ਦੇ ਗਲਤ ਫੀਡਬੈਕ ਅਧੀਨ ਕੀਤੀ ਗਈ ਹੋਵੇਗੀ। ਪਰ ਇਸ ਕਾਰਵਾਈ ਦੀ ਹਮਾਇਤ ਪਾਰਟੀ ਪ੍ਰਧਾਨ ਸ਼੍ਰੀ ਭਗਵੰਤ ਮਾਨ ਨੇ ਆਪਣੀ ਲੰਬੀ ਚੁੱਪੀ ਤੋ ਜਾਹਰ ਕੀਤੀ ਹੈ। ਅੱਜ ਭਾਵੇ ਭਗਵੰਤ ਮਾਨ ਨੇ ਪਾਰਟੀ ਵਿਚ ਚੱਲ ਰਹੇ ਕਲੇਸ਼ ਪ੍ਰਤੀ ਦੁਖ ਜਾਹਰ ਕੀਤਾ ਹੋਵੇ, ਪਰ ਉਹ ਅੱਜ ਵੌ ਇਸ ਮੁੱਦੇ ਤੋ ਸਫਾਈ ਨਾਲ ਪੱਲੜਾ ਝਾੜਦੇ ਨਜਰ ਆ ਰਹੇ ਹਨ।

ਹੁਣ ਆਉਣ ਵਾਲੇ ਸਮੇ, ਆਪ ਵਿੱਚ ਬਹੁਤ ਬਦਲਾਵ ਨਜਰ ਆਉਣਗੇ, ਲੋਕ ਸੰਗਰਸ਼, ਹਮਾਇਤ ਲਹਿਰ ਵੰਡੀ ਜਾਵੇਗੀ, ਕੁਝ ਨਵਾ ਸਾਹਮਣੇ ਨਜਾਰ ਆਵੇਗਾ, ਜਿਸ ਦੀ ਮਜੰਲ ਦੂਰ ਹੋਵੇਗੀ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s