ਸੁਪਰੀਮ ਕੋਰਟ ਵਿਚ ਕਾਲੇ ਦਿਨ – “ਨਿਆਂਇਕ ਸੁਭਾਅ ਅਤੇ ਨਿਰਪੱਖਤਾ ਦੀ ਗੈਰ-ਮੌਜੂਦਗੀ” 

“ਇਹ ਸਭ ਤੋਂ ਵਧੀਆ ਸਮਾਂ ਸੀ, ਪਰ ਇਹ ਸਭ ਤੋਂ ਭੈੜਾ ਸੀ”
“ਇਹ ਸਿਆਣਪ ਦੀ ਉਮਰ ਸੀ, ਪਰ ਇਹ ਮੂਰਖਤਾ ਦੀ ਵੀ ਉਮਰ ਸੀ”

—ਦਾ ਟਾਲੇਸ ਆਫ ਟੂ ਸਿਟੀਜ਼ 

ਇਹਨਾਂ ਪੰਗਤੀਆਂ ਨਾਲ ਚਾਰਲਸ ਡਿਕਨੈੱਸ ਦੇ ਮਸ਼ਹੂਰ ਨਾਵਲ (ਦਾ ਟਾਲੇਸ ਓਫ ਟੂ ਸਿਟੀਜ਼) ਦੀ ਸ਼ੁਰਵਾਤ ਹੁੰਦੀ ਹੈ ਅਤੇ ਇਹਨਾਂ ਦੇ ਸਹਾਰੇ ਹੀ ਭਾਰਤ ਦੀ ਸਰਵੋਤਮ ਅਦਾਲਤ ਵਿਚ ਦੁਖਦਾਈ ਘਟਨਾਵਾਂ ਦਾ ਸੰਖੇਪ ਨਜ਼ਰ ਆਉਂਦਾ ਹੈ | 9 ਨਵੰਬਰ 2017 ਨੂੰ ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੇਂਚ ਦੇ ਹੁਕਮ ਵਿਚ ਕਾਨੂੰਨੀ ਅਨੁਸ਼ਾਸਨਹੀਨਤਾ ਦੇਖਣ ਨੂੰ ਮਿਲੀ ਜਦੋ ਸੁਪਰੀਮ ਕੋਰਟ ਦੇ ਮੌਜੂਦਾ ਸੀਨੀਅਰ ਜੱਜ ਨੇ ਇਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਇਹ ਹੁਕਮ ਪਾਸ ਕੀਤੇ ਸਨ | ਇਹਨਾ ਹੁਕਮਾਂ ਨੇ 10 ਨਵੰਬਰ, 2017 ਨੂੰ ਦਾ :ਟ੍ਰਿਬਿਊਨ ਅਖਵਾਰ” ਵਿਚ ਪਹਿਲੇ ਪੰਨੇ ਦੀ ਖ਼ਬਰ ਵੱਜੋਂ ਜਗ੍ਹਾ ਲਈ ਕੇ ਸੁਪਰੀਮ ਕੋਰਟ ਦੇ ਕੋਰਟ ਰੂਮ ਨੰਬਰ 02 ਵਿਚ ਇਕ ਰਿਟ ਪਟੀਸ਼ਨ ਤੇ ਸੁਣਵਾਈ ਹੋਈ ਜਿਸ ਵਿਚ ਅਪੀਲਕਰਤਾ ਨੇ ਕੋਰਟ ਨੂੰ ਅਪੀਲ ਕੀਤੀ ਸੀ ਕੇ ਮੈਡੀਕਲ ਕਾਲਜ ਵਿਚ ਭਰਤੀਆਂ ਨੂੰ ਲੈ ਕੇ ਹੋਈਆ ਗੜਬੜੀਆਂ ਦੀ ਜਾਂਚ ਸਪੈਸ਼ਲ ਇੰਵੈਸਟੀਗੇਟਿੰਗ ਏਜੇਂਸੀ ਕੋਲੋਂ ਕਰਵਾਈ ਜਾਵੇ | ਇਸ ਰਿਟ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਕੋਰਟ ਨੰਬਰ 2 ਨੇ ਇਸ ਮਾਮਲੇ ਨੂੰ ਅਗਲੀ ਸੁਣਵਾਈ ਦੀ ਮਿਤੀ 13 ਨਵੰਬਰ 2017 ਨਿਰਧਾਰਤ ਕੀਤੀ ਅਤੇ ਹੁਕਮ ਦਿੱਤੇ ਕੇ ਇਸ ਮਾਮਲੇ ਦੀ ਸੁਣਵਾਈ ਭਾਰਤੀ ਸੁਪਰੀਮ ਕੋਰਟ ਦੀ ਸਵਧਾਨਿਕ ਬੇਂਚ ਕਰੇਗੀ ਜਿਸ ਵਿਚ ਇਸ ਕੋਰਟ ਦੇ 5 ਸੀਨੀਅਰ ਜੱਜ ਹੋਣਗੇ |
ਦਿਨ ਸ਼ਨੀਵਾਰ, 11 ਨਵੰਬਰ, 2010 ਨੂੰ ਦਾ ਟ੍ਰਿਬਿਊਨ ਦੇ ਪਹਿਲੇ ਪੰਨੇ ਉੱਪਰ ਸੁਪਰੀਮ ਕੋਰਟ ਦੇ ਕੋਰਟ ਨੰਬਰ 1 ਵਿਚ ਦਿਨ ਸ਼ੁਕਰਵਾਰ, 10 ਨਵੰਬਰ, 2017 ਨੂੰ ਚੀਫ ਜਸਟਿਸ ਓਫ ਇੰਡੀਆ ਦੇ ਅਧਿਕਸ਼ਤਾ ਵਾਲੇ ਸਵਿਧਾਨਿਕ ਬੇਂਚ ਅੱਗੇ ਵਾਪਰੇ ਘਟਨਾਕ੍ਰਮ ਦਾ ਸੰਖੇਪ ਖ਼ਬਰ ਵੱਜੋਂ ਨਜ਼ਰ ਆਇਆ | ਉਸ ਖ਼ਬਰ ਢੁਕਵੀਂ ਸੁਰਖੀ ਨਾਲ ਪੇਸ਼ ਕੀਤੀ ਸੀ ਕਿਊ ਕਿ ਖ਼ਬਰ ਵਿਚ ਖੋਲਿਆ ਗਾਇਆ ਪ੍ਰਤਾ ਅਧੀਨ ਪ੍ਰਤੀਕ ਸੀ ਕੇ “ਰੋਸਟਰ ਦੇ ਮੁਖੀ ਵਜੋਂ ਨਿਆਂਪਾਲਿਕਾ ਵਿੱਚ ਅਧਿਕਾਰਿਤ ਤਖ਼ਤ ਹਾਸਿਲ: ਦੋ ਜੱਜਾਂ ਦੇ ਸਵਧਾਨਿਕ ਬੇਂਚ ਵਾਲੇ ਫੈਸਲੇ ਨੂੰ ਕੀਤਾ ਰੱਦ” | ਉਸ ਖ਼ਬਰ ਨੂੰ ਪੜ੍ਹਨ ਵਾਲੇ ਦੇ ਮਨ ਵਿਚ ਇਹ ਸਵਾਲ ਉੱਠ ਰਿਹਾ ਸੀ ਕੇ “ਸੁਪਰੀਮ ਕੋਰਟ ਵਿਚ ਕੁੱਝ ਗ਼ਲਤ ਹੋ ਰਿਹਾ ਹੈ ?” ਹਾਂ ਜੀ ! – ਕੁੱਝ ਤੇ ਗ਼ਲਤ ਹੋਇਆ ਹੈ |

Supreme-Court_Reuters
Honorable Supreme Court of India  

10 ਨੰਬਰ 2017 ਨੂੰ ਇਕ ਹੋਰ ਅਖਵਾਰ ਨੈਸ਼ਨਲ ਡੇਲੀ ਵਿਚ ਛਪੀ ਖ਼ਬਰ ਮੁਤਾਬਕ ਚੀਫ ਜਸਟਿਸ ਆਫ ਇੰਡੀਆ ਦੀ ਅਧਿਕਸ਼ਤਾ ਵਾਲੇ ਸਵਿਧਾਨਕ ਬੇਂਚ ਨੇ ਸੁਣਵਾਈ ਦੌਰਾਨ ਕਿਹਾ ਹੈ “ਸੀ.ਜੇ.ਆਈ ਨੂੰ ਬੈਂਚ ਦਾ ਗਠਨ ਕਰਨ ਲਈ ਕੋਈ ਹੁਕਮ ਨਹੀਂ ਦਿੱਤਾ ਜਾ ਸਕਦਾ | ਉਹ ਅਧਿਕਾਰ ਸੀ.ਜੇ.ਆਈ ਦਾ ਹੈ ਅਤੇ ਕਿਸੇ ਵੀ ਜੱਜ ਦਾ ਹੁਕਮ ਜਿਸ ਵਿਚ ਕੋਈ ਪਟੀਸ਼ਨ ਦੀ ਸੁਣਵਾਈ ਕਿਸੇ ਬੇਂਚ ਨੂੰ ਨਿਰਧਾਰਿਤ ਕੀਤੀ ਗਈ ਹੋਵੇ ਉਹ ਆਵੈਦ ਹੋਵੇਗਾ |” ਅਖਵਾਰ ਵਿਚ ਰਿਪੋਰਟ ਕੀਤੇ ਗਏ ਇਸ ਜ਼ਬਾਨੀ ਬਿਆਨ ਸੁਪਰੀਮ ਕੋਰਟ ਦੀ ਕਾਨੂੰਨੀ ਸਥਿਤੀ ਦਾ ਸਹੀ ਸੰਦਰਭ ਹੈ | ਉਪਰੋਕਤ ਸ਼ਬਦਾਂ ਨੂੰ ਸੁਣਦੇ ਹੋਏ, ਪਟੀਸ਼ਨਰ ਦੇ ਸੀਨੀਅਰ ਵਕੀਲ ਨੇ ਕਿਹਾ ਕੇ “ਤੁਸੀਂ ਮਾਲਕ ਹੋ, ਤੁਸੀਂ ਮੈਨੂੰ ਨਾ ਸੁਣੇ ਹੋਏ ਵੀ ਆਡਰ ਪਾਸ ਕਰ ਸਕਦੇ ਹੋ |” ਇਹਨਾਂ ਸ਼ਬਦਾਂ ਵਿਚ ਵੀ ਪਟੀਸ਼ਨਰ ਦੇ ਸੀਨੀਅਰ ਵਕੀਲ ਨੇ ਕੋਰਟ ਦੀ ਸਹੀ ਕਾਨੂੰਨੀ ਸਥਿਤੀ ਦੀ ਪੁਸ਼ਟੀ ਕੀਤੀ ਹੈ | ਕਿਊ ਕਿ ਜਿਹੜਾ ੨ ਜੱਜਾਂ ਦੇ ਬੇਂਚ ਨੇ ਆਡਰ ਪਾਸ ਕੀਤਾ ਸੀ ਉਸ ਆਰਡਰ ਨੂੰ ਬਿਨਾ ਕਿਸੇ ਕਾਨੂੰਨੀ ਅਧਿਕਾਰ ਅਤੇ ਬਿਨਾ ਕਿਸੇ ਨੂੰ ਸੁਣੇ ਹੋਏ, ਖਾਰਿਜ ਕੀਤਾ ਗਿਆ | ਸੀਨੀਅਰ ਵਕੀਲ ਨੇ ਕੋਰਟ ਵਿਚ ਇਹ ਵੀ ਕਿਹਾ ਕੇ “ਤੁਸੀਂ ਓਹਨਾ ਸਾਰਿਆਂ ਨੂੰ ਇਕ ਘੰਟਾ ਸੁਣਿਆ ਜਿਹਨਾਂ ਦਾ ਇਸ ਕੇਸ ਨਾਲ ਕੋਈ ਸੰਬੰਧ ਨਹੀਂ ਹੈ, ਜੱਜ ਸਾਹਿਬਨ ਜੇਕਰ ਤੁਸੀਂ ਮੈਨੂੰ ਸੁਣੇ ਬਗੈਰ ਕੋਈ ਆਡਰ ਪਾਸ ਕਰਨਾ ਚਾਉਂਦੇ ਹੋ ਤਾ ਕਰ ਸਕਦੇ ਹੋ ..” ਜਿਸ ਤੋਂ ਬਾਦ ਸੀਨੀਅਰ ਵਕੀਲ ਕੋਰਟ ਰੂਮ ਤੋਂ ਬਾਹਰ ਚਲੇ ਗਏ|ਜੋ 9 ਨਵੰਬਰ 2017 ਨੂੰ ਨਿਆਂਇਕ ਪ੍ਰਦਰਸ਼ਨੀ ਦੇ ਰੂਪ ਵਿੱਚ ਸ਼ੁਰੂ ਹੋਇਆ ਉਹ 10 ਨਵੰਬਰ 2017 ਨੂੰ ਨਿਆਂਇਕ ਅਰਾਜਕਤਾ ਵਿਚ ਖ਼ਤਮ ਹੋਇਆ | ਭਾਰਤ ਵਿਚ ਅਦਾਲਤਾ, ਖਾਸ ਕਰਕੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੂੰ ਮਿਥਿਹਾਸਿਕ ਤੌਰ ਤੇ “ਉੱਚ ਨਿਆਂਪਾਲਿਕਾ” ਦੇ ਵਰਣਨ ਰੂਪ ਵੱਜੋਂ ਦੇਖਿਆ ਜਾਂਦਾ ਹੈ, ਜਿਹਨਾਂ ਦੇ ਕੰਮਾਂ ਦੀਆ ਮਿਸਾਲਾਂ ਦਿਤੀਆਂ ਜਾਂਦੀਆਂ ਹਨ | ਕੋਈ ਵੀ ਦੋ ਜੱਜਾਂ ਦਾ ਬੇਂਚ ਚਾਹੇ ਉਹ ਹਾਈ ਕੋਰਟ ਜਾ ਸੁਪਰੀਮ ਕੋਰਟ ਦਾ ਹੋਵੇ ਉਸ ਦੇ ਆਰਡਰ ਨੂੰ ਕਾਨੂੰਨੀ ਪ੍ਰੀਕ੍ਰਿਆ ਅਧੀਨ ਕੋਈ ਹੋਰ ਦੋ ਜੱਜਾਂ ਦਾ ਬੇਂਚ ਬਦਲ ਜਾ ਖਾਰਜ ਨਹੀਂ ਕਰ ਸਕਦਾ, ਉਸ ਲਈ ਤਿੰਨ ਜੱਜਾਂ ਜਾ ਤਿੰਨ ਤੋਂ ਵੱਧ ਜੱਜਾਂ ਦਾ ਬੇਂਚ ਚਾਹੀਦਾ ਹੁੰਦਾ ਹੈ | ਇਸ ਕਾਰਨ ਕਰਕੇ ਹੀ ਅਮਰੀਕਾ ਸੁਪਰੀਮ ਕੋਰਟ ਅਤੇ ਭਾਰਤ ਸੁਪਰੀਮ ਕੋਰਟ (ਅਤੇ ਹੋਰ ਹਾਈ ਕੋਰਟ) ਵਿਚ ਜੱਜ ਹਮੇਸ਼ਾ ਦੋ, ਤਿੰਨ, ਪੰਜ ਅਤੇ ਹੋਰ ਬੇਂਚ ਵਿਚ ਬੈਠਦੇ ਹਨ, ਇਹ ਬੇਂਚ ਸਮੇ ਅਤੇ ਲੋੜ ਅਨੁਸਾਰ ਪ੍ਰਬੰਧਕੀ ਆਰਡਰ ਅਧੀਨ ਗਠਿਤ ਕੀਤੇ ਜਾਂਦੇ ਹਨ ਅਤੇ ਇਹ ਆਰਡਰ ਸੰਬਧਿਤ ਕੋਰਟ ਦੇ ਚੀਫ ਜਸਟਿਸ ਦੋਬਾਰਾ ਦਿਤੇ ਜਾਂਦੇ ਹਨ | ਕਿਸੇ ਵੀ ਜੱਜ ਕੋਲ ਇਹ ਤਾਕਤ ਜਾ ਅਧਿਕਾਰ ਨਹੀਂ ਹੁੰਦਾ ਕੇ ਉਹ ਕਿਸੇ ਹੋਰ ਬੇਂਚ ਨੂੰ ਕੋਈ ਮਾਮਲੇ ਤੇ ਸੁਣਵਾਈ ਕਰਨ ਦੇ ਹੁਕਮ ਦੇ ਸਕੇ | ਇਸ ਦਾ ਵਿਸ਼ੇਸ਼ ਅਧਿਕਾਰ ਸੰਬਧਿਤ ਕੋਰਟ ਦੇ ਚੀਫ ਜਸਟਿਸ ਕੋਲ ਹੀ ਹੁੰਦਾ ਹੈ | ਜਿਵੇਂ ਕਿ ਪਟੀਸ਼ਨਰ ਦੀ ਦਲੀਲ ਵੀ ਸੀ ਅਤੇ ਦੇਖਿਆ ਜਾਵੇ ਤਾ ਮੈਰਿਟ ਦੇ ਅਧਾਰ ਤੇ ਚੀਫ ਜਸਟਿਸ ਆਫ ਇੰਡੀਆ (ਸੀ.ਜੇ.ਆਈ) ਨੂੰ ਇਸ ਕੇਸ ਦੀ ਸੁਣਵਾਈ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ ਸੀ ਕਿਊ ਕਿ ਸੀ.ਜੇ.ਆਈ ਦਾ ਇਸ ਮਸਲੇ ਨਾਲ ਸੰਬਧਿਤ ਟਕਰਾਅ ਸੀ | ਇਹ ਝਗੜੇ ਖਤਮ ਨਜ਼ਰ ਆਉਂਦਾ ਨਹੀਂ ਆ ਰਿਹਾ ਸੀ ਅਤੇ ਇਸ ਦੇ ਨਾਲ ਹੀ 11 ਨਵੰਬਰ 2017 ਸ਼ਾਮ ਨੂੰ ਸੁਪਰੀਮ ਕੋਰਟ ਦੇ ਰਜਿਸਟਰੀ ਆਫ਼ਿਸ ਵੱਲੋ ਇਹ ਘੋਸ਼ਣਾ ਕੀਤੀ ਕਿ ਇਸ ਮਾਮਲੇ ਦੀ ਸੁਣਵਾਈ 13 ਨਵੰਬਰ ਨੂੰ ਤਿੰਨ ਜੱਜਾਂ ਵਾਲੇ ਬੇਂਚ ਦੋਬਾਰਾ ਕੀਤੀ ਜਾਵੇਗੀ ਜਿਸ ਵਿਚ ਸੀ.ਜੇ.ਆਈ ਨਹੀਂ ਹੋਣਗੇ |
ਇਸ ਸਾਰੇ ਘਟਨਾਕ੍ਰਮ ਤੋਂ ਕੁਝ ਸਵਾਲ ਜਰੂਰ ਉਠਦੇ ਹਨ ਜਿਨ੍ਹਾਂ ਤੇ ਐਡੀਟਰ ਨੇ ਮੈਨੂੰ ਟਿੱਪਣੀ ਕਰਨ ਲਈ ਮਜਬੂਰ ਕੀਤਾ ਹੈ ਕੇ ” ਇਸ ਘਟਨਾ ਵਿਚ ਕੀ ਨਿਆਂਇਕ ਸੁਭਾਅ ਅਤੇ ਨਿਰਪੱਖਤਾ ਦੀ ਗੈਰ-ਮੌਜੂਦਗੀ ਦਾ ਕੋਈ ਚਿੰਨ੍ਹ ਸੀ?” ਜਿਸ ਦੇ ਜਵਾਬ ਵੱਜੋਂ ਇਹ ਕਹਿਣ ਵਿਚ ਕੋਈ ਗੁਰੇਜ ਨਹੀਂ ਹੋਵੇਗਾ ਕੇ ਇਸ ਘਟਨਾ ਵਿਚ ਨਿਆਂਇਕ ਸੁਭਾਅ ਅਤੇ ਨਿਰਪੱਖਤਾ ਦੀ ਗੈਰ-ਮੌਜੂਦਗੀ ਸਾਫ ਨਜ਼ਰ ਆ ਰਹੀ ਹੈ |
ਠੁਰਗੱਡ ਮਾਰਸ਼ਲ ਜੋ ਕੇ ਪਹਿਲੇ ਅਫ਼੍ਰੀਕੀ-ਅਮਰੀਕੀ ਸੁਪਰੀਮ ਕੋਰਟ ਦੇ ਜੱਜ (1967-1991) ਰਹੇ ਹਨ ਅਤੇ ਅਮਰੀਕੀ ਸਿਵਲ ਅਧਿਕਾਰਾ ਦੇ ਵਕੀਲ ਵੀ ਰਹੇ ਹਨ ਓਹਨਾ ਦੇ ਇਕ ਇੰਟਰਵਿਊ ਜੋ ਦੀ ਸ਼ਿਕਾਗੋ ਟ੍ਰਿਬਿਊਨ (15 ਅਗਸਤ, 1991) ਵਿਚ ਸ਼ਪੀਆ ਸੀ ਉਸ ਵਿਚ ਓਹਨਾ ਨੇ ਕਿਹਾ ਸੀ ਕੇ ਅਸੀਂ ਜੱਜ ਅਤੇ ਵਕੀਲ ਇਹ ਗੱਲ ਹਮੇਸ਼ਾ ਆਪਣੇ ਮਨ ਵਿਚ ਰੱਖੀਏ ਕਿ: “ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਜੱਜਾਂ ਦੀ ਤਾਕਤ ਦਾ ਇੱਕੋ ਇੱਕ ਅਸਲੀ ਸ੍ਰੋਤ ਜੋ ਟੈਪ ਕਰ ਸਕਦਾ ਹੈ, ਲੋਕਾਂ ਦਾ ਸਤਿਕਾਰ ਹੈ” | 9 ਅਤੇ 10 ਨਵੰਬਰ 2017 ਦਾ ਘਟਨਾਕ੍ਰਮ ਲੋਕਾਂ ਦਾ ਅਦਾਲਤਾ ਵਿਚ ਵਿਸ਼ਵਾਸ਼ ਅਤੇ ਆਦਰ ਨੂੰ ਘੱਟ ਕਰੇਗਾ ਅਤੇ ਜੇਕਰ ਜੱਜ ਅਤੇ ਵਕੀਲ ਇਸ ਗੱਲ ਨੂੰ ਯਾਦ ਨਹੀਂ ਰੱਖਣਗੇ ਕੇ ਅਦਾਲਤਾ ਇਸ ਜਮਹੂਰੀਅਤ ਦੀਆ ਅਹਿਮ ਸੰਸਥਾਨ ਹਨ ਤਾ ਉਹ ਦਿਨ ਦੂਰ ਨਹੀਂ ਜਦੋ ਅਦਾਲਤਾ ਤੋਂ ਲੋਕਾਂ ਦਾ ਭਰੋਸਾ ਉੱਠਣਾ ਸ਼ੁਰੂ ਹੋ ਜਾਵੇਗਾ |

ਪ੍ਰੋ. ਕਿਰਤੀਪਾਲ ਸਿੰਘ

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s