ਚੰਨੀ ਨੂੰ ਪੀ.ਐਚ.ਡੀ.ਕਰਵਾਉਣ ਲਈ ਪੰਜਾਬ ਸਿੱਖਿਆ ਮੰਤਰੀ ਨੇ ਯੂ.ਜੀ.ਸੀ. ਨਜ਼ਮਾਂ ਦੀ ਕੀਤੀ ਉਲੰਗਣਾ: ਪ੍ਰੋ. ਕਿਰਤੀਪਾਲ ਸਿੰਘ

ਇਹ ਕਿਸੇ ਤੋਂ ਲੁਕਿਆ ਨਹੀਂ ਹੋਇਆ ਕੇ ਪੰਜਾਬ ਟੈਕਨੀਕਲ ਮਨਿਸਟਰ ਸ਼.ਚਰਨਜੀਤ ਸਿੰਘ ਚੰਨੀ ਨੇ ਪਿੱਛੇ ਜਿਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪੀ.ਐਚ.ਡੀ. ਦਾਖਲਾ ਟੈਸਟ ਦਿੱਤਾ ਸੀ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪੀ.ਐਚ.ਡੀ. ਦਾਖਲਾ ਟੈਸਟ ਪਾਸ ਕਰਨ ਲਈ 50 % ਅੰਕਾਂ ਦੀ ਜਰੂਰਤ ਹੁੰਦੀ ਹੈ ਪਰ ਸ਼. ਚਰਨਜੀਤ ਸਿੰਘ ਚੰਨੀ 50 % ਨੰਬਰ ਨਾ ਹਾਂਸਲ ਕਰ ਸਕੇ ਅਤੇ ਓਹਨਾ ਦਾ ਪੀ.ਐਚ.ਡੀ. ਕਰਨ ਦਾ ਸੁਫਨਾ ਟੁੱਟਦਾ ਨਾਜਰ ਆ ਰਿਹਾ ਸੀ | ਹੁਣ ਚੰਨੀ ਦੇ ਸੁਫ਼ਨੇ ਨੂੰ ਹਕੀਕਤ ਵਿਚ ਬਦਲਣ ਲਈ ਪੰਜਾਬ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੀ.ਐਚ.ਡੀ. ਦਾਖਲਾ ਟੈਸਟ ਪਾਸ ਕਰਨ ਲਈ ਅੰਕਾਂ ਵਿਚ ਫੇਰਬਦਲ ਲਈ ਹਰੀ ਝੰਡੀ ਦਿੱਤੀ ਹੈ | ਜਿਸ ਮੁਤਾਬਕ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੀ.ਐਚ.ਡੀ. ਦਾਖਲਾ ਟੈਸਟ ਪਾਸ ਕਰਨ ਲਈ ਕੁਲ 40 % ਅੰਕਾਂ ਦੀ ਜਰੂਰਤ ਹੋਵੇਗੀ ਜੋ ਕੇ ਗੈਰ ਕਾਨੂੰਨੀ ਹੈ | ਇਹ ਪਾਸ ਅੰਕਾਂ ਵਿਚ ਸੰਸ਼ੋਧਨ ਬਿਲਕੁਲ ਗ਼ਲਤ ਹੈ ਕਿਊ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਕ ਸਟੇਟ ਯੂਨੀਵਰਸਿਟੀ ਹੈ ਅਤੇ ਸਟੇਟ ਯੂਨੀਵਰਸਿਟੀ ਹੋਣ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਨਿਜ਼ਾਮ ਨੂੰ ਧਿਆਨ ਵਿਚ ਰੱਖਦੇ ਹੋਏ ਕੋਈ ਕਦਮ ਚੁੱਕਣਾ ਚਾਹੀਦਾ ਹੈ | ਓਹਨਾ ਨੇ ਕਿਹਾ ਕੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਇਕ ਸੁਪਰੀਮ ਬੋਡੀ ਹੈ ਜੋ ਦੇਸ਼ ਭਰ ਵਿਚ ਚੱਲ ਰਹੀਆਂ ਸਟੇਟ, ਪ੍ਰਾਈਵੇਟ ਅਤੇ ਸੇੰਟ੍ਰਲ ਯੂਨੀਵਰਸਿਟੀਆਂ ਵਿਚ ਉੱਚ ਸਿੱਖਿਆ ਨੂੰ ਨਿਰਯੰਤਰ ਕਰਦੀ ਹੈ | ਯੂਨੀਵਰਸਿਟੀ ਗਰਾਂਟਸ ਕਮਿਸ਼ਨ ਉਸ ਲਈ ਹਰ ਸੰਭਵ ਕਦਮ ਚੁੱਕ ਕੇ ਨਿਯਮ ਬਣਾਉਂਦਾ ਹੈ ਜਿਸ ਅਧੀਨ ਦੇਸ਼ ਭਰ ਦੀਆ ਯੂਨੀਵਰਸਿਟੀਆਂ ਕੰਮ ਕਰਦਿਆਂ ਹਨ | ਇਸ ਤਰਾਂ ਹੀ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ 2016 ਵਿਚ ਪੀ.ਐਚ.ਡੀ ਦੇ ਦਾਖਲੇ ਨੂੰ ਲੈ ਕੇ ਨਿਯਮ ਬਣਾਏ ਸੀ ਅਤੇ ਓਹਨਾ ਨਿਯਮਾਂ ਨੂੰ ਮੁਖ ਰੱਖ ਕੇ ਦੇਸ਼ ਭਰ ਦੀਆ ਯੂਨੀਵਰਸਿਟੀਆਂ ਹਰ ਸਾਲ ਪੀ.ਐਚ.ਡੀ. ਵਿਚ ਦਾਖਲੇ ਕਰਵਾਉਂਦੀਆਂ ਹਨ | ਇਹ ਨਿਜ਼ਾਮ ਜੁ.ਜੀ.ਸੀ ਮਿਨੀਮਮ ਸਟੇਨਡਰਡਸ ਐਂਡ ਪ੍ਰੋਸੀਜਰ ਫੋਰ ਦਾ ਐਵਾਰਡ ਓਫ ਐਮ.ਫਿਲ./ਪੀ.ਐਚ.ਡੀ. ਡਿਗਰੀ ਰੈਗੂਲੇਸ਼ਨ 2016 ਦੇ ਨਾਮ ਵਜੋਂ ਜਾਣੇ ਜਾਂਦੇ ਹਨ | ਇਹਨਾਂ ਨਿਜਮਾ ਦੇ ਅੰਕ ਨੰਬਰ 5.4.1. ਵਿਚ ਦਰਜ ਹੈ ਕੇ ਦੇਸ਼ ਭਰ ਦੀਆ ਯੂਨੀਵਰਸਟੀਆਂ ਵਿਚ ਪੀ.ਐਚ.ਡੀ ਦੇ ਦਾਖਲੇ ਨੂੰ ਲੈ ਕੇ ਜਿਹੜਾ ਟੈਸਟ ਕਰਵਾਇਆ ਜਾਵੇਗਾ ਉਸ ਵਿਚ ਘੱਟੋ ਘਟ ਪਾਸ ਕਰਨ ਦੇ ਅੰਕ 50 % ਹੋਣਗੇ | ਪਰ ਸ਼੍ਰੀਮਤੀ ਅਰੁਣਾ ਚੋਧਰੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਇਸ ਚਾਂਸਲਰ ਵੱਲੋ ਇਹ ਤਰਕ ਦੇ ਕੇ ਹੁਣ ਪਾਸ ਅੰਕ 40 % ਕੀਤੇ ਹਨ ਕਿ ਇਹ ਪਾਸ ਅੰਕ ਸਿਰਫ ਰੱਖੇਵੇਂ ਵਿਦਿਆਰਥੀਆਂ ਲਈ ਹਨ ਤਾ ਜੋ ਓਹਨਾ ਨੂੰ ਫਾਇਦਾ ਹੋ ਸਕੇ | ਪਰ ਮੈਂ ਦੱਸਣਾ ਚਾਉਂਦਾ ਹਾਂ ਕੇ ਪਹਿਲਾ ਰੱਖੇਵੇਂ ਵਿਦਿਆਰਥੀਆਂ ਲਈ ਪਹਿਲਾ ਪਾਸ ਅੰਕ 50 % ਸੀ ਅਤੇ ਜਨਰਲ ਕੈਟੇਗਰੀ

chandigarh-chandigarh-tuesday-hindustan-student-center-university_78bea922-1897-11e7-b8c3-4f9f853ee33e
File Photograph of Student Center of Panjab University, Chandigarh.

ਲਈ ਓਹੀ ਅੰਕ 55 % ਸਨ, ਜੋ ਕਿ ਜਾਇਜ ਸੀ ਕਿਊ ਕਿ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋ ਘੱਟੋ ਘੱਟ ਨਿਰਧਾਰਤ ਅੰਕਾਂ 50 %  ਹੈ ਅਤੇ ਉਸ ਨੂੰ ਧਿਆਨ ਵਿਚ ਰੱਖ ਕੇ ਇਹ ਨਿਜ਼ਾਮ ਲਾਗੂ ਸੀ | ਪਰ ਹੁਣ ਪਾਸ ਅੰਕ 50 % ਦੀ ਦਰ ਨੂੰ ਘਟਾ ਕੇ 40 % ਕੀਤਾ ਗਿਆ ਹੈ ਜੋ ਕੇ ਨਾ ਹੀ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਬਣਾਏ ਨਿਯਮਾਂ ਦੀ ਉਲੰਗਣਾ ਹੈ ਬਾਲ ਕੇ ਪੰਜਾਬ ਦੇ ਸਿੱਖਿਆ ਮੰਤਰੀ ਵੱਲੋ ਪੰਜਾਬ ਵਿਚ ਉੱਚ ਸਿੱਖਿਆ ਦੇ ਮਿਆਰ ਨੂੰ ਘੱਟ ਕਰਨ ਵਿਚ ਪਹਿਲਾ ਕਦਮ ਹੈ |

Advertisements

2 thoughts on “ਚੰਨੀ ਨੂੰ ਪੀ.ਐਚ.ਡੀ.ਕਰਵਾਉਣ ਲਈ ਪੰਜਾਬ ਸਿੱਖਿਆ ਮੰਤਰੀ ਨੇ ਯੂ.ਜੀ.ਸੀ. ਨਜ਼ਮਾਂ ਦੀ ਕੀਤੀ ਉਲੰਗਣਾ: ਪ੍ਰੋ. ਕਿਰਤੀਪਾਲ ਸਿੰਘ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s